मोर बोलदे बोल्दियां कोयलां | Morr bolde boldiyan koylan :-> dera baba balak nath , jai babe di , jai ponahari
मोर बोलदे बोल्दियां कोयलां | Morr bolde boldiyan koylan
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ,
ਵੇ ਤੇਰੇ, ਦਰਬਾਰ ਜੋਗੀਆ 2
ਓ ਵੇ ਮੈਂ, ਵਿੱਚ ਜੰਗਲਾਂ ਦੇ ਟੋਹਲਾਂ,
ਵੇ ਤੇਰੇ, ਦਰਬਾਰ ਜੋਗੀਆ 2
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ….
ਓ ਬੜਾ ਚਿਰ ਹੋ ਗਿਆ, ਦੀਦਾਰ ਤੇਰੇ ਹੋਏ ਨਾ 2
ਓ ਕੇਹੜਾ ਦਿਨ ਚੰਦਰਾ, ਜੋ ਨੈਣ ਮੇਰੇ ਰੋਏ ਨਾ 2
ਦੱਸ ਕੇਹਦੇ ਨਾਲ, ਦਿਲ ਦੀਆਂ ਫੋਲਾਂ,
ਵੇ ਤੇਰੇ, ਦਰਬਾਰ ਜੋਗੀਆ,,,
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ…….
ਓ ਦੂਰੋਂ ਦੂਰੋਂ ਚੱਲਕੇ, ਸੰਗਤ ਦਰ ਆਉਂਦੀ ਏ 2
ਓ ਤੇਰੇ ਦਰ ਆ ਕੇ ਬਾਬਾ, ਦੁੱਖੜੇ ਸੁਣਾਉਂਦੀ ਏ 2
ਓ ਮੈਂ ਵੀ, ਨਾਲੇ ਤੇਰੇ ਦੁੱਖੜੇ ਫਰੋਲਾਂ,
ਵੇ ਤੇਰੇ, ਦਰਬਾਰ ਜੋਗੀਆ,,,
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ……
ਓ ਨੰਗੇ, ਪੈਰ ਸੁੰਬਰ ਲੈ ਵੇਹੜਾ,
ਬਾਬੇ/ਜੋਗੀ ਨੇ, ਆਉਣਾ ਦੋ ਘੜ੍ਹੀਆਂ 2
ਵੇ ਆਉਣਾ ਦੋ ਘੜ੍ਹੀਆਂ, ਵੇ ਆਉਣਾ ਦੋ ਘੜ੍ਹੀਆਂ 2
ਓ ਨੰਗੇ, ਪੈਰ ਸੁੰਬਰ ਲੈ ਵੇਹੜਾ……..
ਓ ਬੌੜ੍ਹੀ ਬੌੜ੍ਹੀ ਵੇ, ਗੁਫ਼ਾ/ਤਲਾਈਆਂ ਦਿਆ ਮਾਲਕਾ,
ਤੇਰੇ ਹੱਥ ਡੋਰਾਂ ਮੇਰੀਆਂ 2
ਓ ਤੈਨੂੰ, ਯਾਦ ਬੱਚਿਆਂ/ਸੰਗਤਾਂ ਨੇ ਕੀਤਾ,
ਵੇ ਏਥੇ ਬੌੜ੍ਹੀ, ਬੋਹੜਾਂ ਵਾਲਿਆ 2
ਓ ਸਦਾ ਲੋੜ, ਭਗਤਾਂ ਨੂੰ ਹੈ ਤੇਰੀ,
ਤਲਾਈਆਂ ਵਿੱਚ, ਰਹਿਣ ਵਾਲਿਆਂ 2
ਓ ਜੋਗੀ ਪੁੱਛਦਾ, ਪਹਾੜੋਂ ਆ ਕੇ,
ਕਿ ਕੀ ਗੱਲ, ਹੋ ਗਈ ਭਗਤੋ 2
ਓ ਬਾਬਾ/ਜੋਗੀ, ਬਹਿ ਗਿਆ ਬੋਹੜਾਂ ਦੇ ਥੱਲੇ ਆ ਕੇ,
ਮੁਰਾਦਾਂ ਵਾਲੇ, ਥੱਲੇ ਬੈਠ ਗਏ 2
ਓ ਜਿਵੇਂ, ਪਿੱਛਲੀਆਂ ਸੰਗਤਾਂ ਤਾਰੀਆਂ,
ਉਸੇ ਤਰ੍ਹਾਂ, ਤਾਰੋ ਬਾਬਾ ਜੀ 2
ਓ ਤੇਰਾ, ਲਾਲ ਮੰਦਿਰਾਂ ਵਿੱਚ ਖੇਡ਼ੇ,
ਰੱਖਿਓ, ਖਿਆਲ ਬਾਬਾ ਜੀ 2
ਤੈਨੂੰ ਬਾਬਾ/ਜੋਗੀ ਜੀ, ਕਿਸੇ ਨਹੀਂਓਂ ਕਹਿਣਾ,
ਜੇ ਤੂੰ ਮੇਰੀ, ਲਾਜ਼ ਨਾ ਰੱਖੀ 2
ਓ ਮੇਰਾ, ਕੁਝ ਨਾ ਗਰੀਬ ਦਾ ਜਾਣਾ,
ਵੇ ਧੱਕੇ/ਠੇਡੇ ਪੈਣੇ, ਤੇਰੇ ਨਾਮ ਨੂੰ 2
ਓ ਨੰਗੇ, ਪੈਰ ਸੁੰਬਰ ਲੈ ਵੇਹੜਾ,
ਬਾਬੇ/ਜੋਗੀ ਨੇ, ਆਉਣਾ ਦੋ ਘੜ੍ਹੀਆਂ 2
ਓ ਹੁਣ, ਤਾਰੋ ਤਾਰਣ ਹਾਰ,
ਵੇਲਾ, ਤੇਰੇ ਆਵਣ ਦਾ 2
ਓ ਬਾਬਾ/ਹੁਣ, ਆਜਾ ਗੁਫ਼ਾ ਤੋਂ ਬਾਹਰ,
ਵੇਲਾ, ਤੇਰੇ ਆਵਣ ਦਾ 2
ਓ ਹੁਣ, ਤਾਰੋ ਤਾਰਣ ਹਾਰ,
ਵੇਲਾ, ਤੇਰੇ ਆਵਣ ਦਾ 2
ਓ….. ਆਸਣ ਤੇ, ਬਾਬਾ ਫੁੱਲਾਂ ਵਾਲੀ ਵਾਸ਼ਨਾ 2
ਓ ….ਫੁੱਲਾਂ ਵਾਲੀ ਵਾਸ਼ਨਾ, ਜੀ ਫੁੱਲਾਂ ਵਾਲੀ ਵਾਸ਼ਨਾ 2
ਓ….. ਆਸਣ ਤੇ, ਬਾਬਾ ਫੁੱਲਾਂ ਵਾਲੀ ਵਾਸ਼ਨਾ 2
ਓ….. ਫੁੱਲਾਂ ਵਾਲੀ ਵਾਸ਼ਨਾ, ਜੀ ਫੁੱਲਾਂ ਵਾਲੀ ਵਾਸ਼ਨਾ 2
ਓ….. ਆਸਣ ਤੇ, ਬਾਬਾ ਫੁੱਲਾਂ ਵਾਲੀ ਵਾਸ਼ਨਾ 2
ਓ….. ਵਿੱਚ, ਅਖਾੜੇ ਦੇ ਆਜਾ, ਜੇ ਤੂੰ ਦਾਤਾ ਏ ਲੱਖਾਂ ਦਾ 2
ਓ….. ਵਿੱਚ, ਅਖਾੜੇ ਦੇ ਆਜਾ, ਜੇ ਤੂੰ ਦਾਤਾ ਏ ਟਿੱਲੇ ਦਾ 2
ਦਾਤਾ ਏ, ਟਿੱਲੇ ਦਾ ਜੇ ਤੂੰ, ਬਾਬਾ ਏ ਟਿੱਲੇ ਦਾ 2
ਓ….. ਵਿੱਚ, ਅਖਾੜੇ ਦੇ ਆਜਾ, ਜੇ ਤੂੰ ਦਾਤਾ ਏ ਟਿੱਲੇ ਦਾ 4